ਖ਼ਬਰ ਵਾਇਰਲ ਹੋਣ ਤੇ 15 ਮਿੰਟ ਦੇ ਅੰਦਰ ਹੀ ਬੱਚਿਆਂ ਦੇ ਮਾਂ ਬਾਪ ਦਾ ਲੱਗਾ ਪਤਾ

ਜਲੰਧਰ( ਵਿੱਕੀ ਸੂਰੀ)- ਬੱਚਿਆਂ ਦੇ ਲਾਪਤਾ ਹੋਣ ਦੀ ਖਬਰ ਦੇ ਵਾਇਰਲ ਹੋਣ ਦੇ ਪੰਦਰਾਂ ਮਿੰਟ ਦੇ ਅੰਦਰ ਹੀ ਬੱਚਿਆਂ ਦੇ ਮਾਂ ਬਾਪ ਦਾ ਪਤਾ ਲੱਗ ਗਿਆ। ਵੈੱਲਕਮ ਪੰਜਾਬ ਨਿਊਜ਼ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬੱਚਿਆਂ ਦੀ ਮਾਂ ਰਾਜ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਰਿਸ਼ੀ ਤੇ ਸ਼ਿਵਾ 13 ਦਿਨ ਪਹਿਲਾਂ ਲਾਪਤਾ ਹੋਏ ਸਨ ਅਤੇ ਇਸ ਦੀ ਦਰਖਾਸਤ ਵੀ ਬੱਸ ਸਟੈਂਡ ਚੌਕੀ ਵਿੱਚ ਦਿੱਤੀ ਗਈ ਸੀ ਅੱਜ ਉਨ੍ਹਾਂ ਦੇ ਬੱਚਿਆਂ ਦਾ ਪਤਾ ਲੱਗਣ ਤੇ ਉਹ ਬਹੁਤ ਖੁਸ਼ ਹਨ ਅਤੇ ਵੈਲਕਮ ਪੰਜਾਬ ਦੇ ਪੱਤਰਕਾਰ ਅਤੇ ਨਿਊਜ਼ ਚੈਨਲ ਧੰਨਵਾਦ ਕੀਤਾ।

ਬੱਚਿਆਂ ਦੀ ਮਾਂ ਦੇ ਫੋਨ ਨੰਬਰ ਤੋਂ ਵੀਡੀਓ ਕਾਲ ਕਰਵਾ ਕੇ ਬੱਚਿਆਂ ਦੇ ਨਾਲ ਰੂਬਰੂ ਕਰਵਾ ਦਿੱਤਾ ਗਿਆ ਹੈ ਅਤੇ ਪਹਿਚਾਣ ਕਰ  ਲਈ  ਗਈ ਹੈ ਤੇ ਥਾਣਾ ਬੱਸ ਸਟੈਂਡ ਚੌਕੀ ਦੇ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਇਹਦੀ ਐੱਫਆਈਆਰ ਦਰਜ ਕੀਤੀ ਗਈ ਸੀ ਤੇ ਹੁਣ ਸੋਨੀਪਤ ਤੋਂ ਬੱਚਿਆਂ ਨੂੰ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸ੍ਰੀ ਸੁਰਿੰਦਰ ਅਧੀਕਸ਼ਕ ਸੁਪਰਿੰਟੈਂਡੈਂਟ ਨੇ ਬੱਚਿਆਂ ਦੀ ਬਹੁਤ ਸੇਵਾ ਕੀਤੀ ਉਨ੍ਹਾਂ ਨੂੰ ਨਵੇਂ ਕੱਪੜੇ ਲੈ ਕੇ ਦਿੱਤੇ ਅਤੇ ਬੱਚਿਆਂ ਦੇ ਖਾਣੇ ਦਾ ਵੀ ਬਹੁਤ ਧਿਆਨ ਰੱਖਿਆ।ਉਨ੍ਹਾਂ ਨੇ ਬੱਚਿਆਂ ਦੇ ਨਾਲ ਆਪਣੀ ਫੋਟੋ ਵੀ ਸਾਨੂੰ ਭੇਜੀ ।



 

Post a Comment