-->
R27mUISKY8MAeCpFpAtsSpjGWGukfoZYVKEfkHA4
Vbnews 24

ਨਗਰ ਕੌਂਸਲ ਵਲੋਂ ਸ਼ਹਿਰ ਅੰਦਰ ਪ੍ਰਾਪਰਟੀਆਂ ਦੇ ਸਰਵੇ ਦਾ ਕੰਮ ਸ਼ੁਰੂ ਕੀਤਾ ਗਿਆ

ਭੋਗਪੁਰ:-( ਮਨਜਿੰਦਰ ਸਿੰਘ )-ਨਗਰ ਕੌਸਲ ਭੋਗਪੁਰ ਵਲੋਂ ਅੱਜ ਸ਼ਹਿਰ ਅੰਦਰ ਪੈਦੀਆਂ ਸਾਰੀਆਂ ਪ੍ਰਾਪਰਟੀਆਂ ਦੇ ਸਰਵੇ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ । ਸਰਵੇ ਦੇ ਕੰਮ ਦਾ ਉਦਘਾਟਨ ਸ਼੍ਰੀ ਮਤੀ ਮੰਜੂ ਅੱਗਰਵਾਲ ਪ੍ਰਧਾਨ ਨਗਰ ਕੌਸਲ ਭੋਗਪੁਰ ਅਤੇ ਜੀਤ ਰਾਮ ਕਾਰਜ ਸਾਧਕ ਅਫਸਰ ਨਗਰ ਕੌਸਲ ਭੋਗਪੁਰ ਵਲੋਂ ਕੀਤਾ ਗਿਆ । ਇਸ ਸਰਵੇ ਬਾਰੇ ਜਾਣਕਾਰੀ ਦਿੰਦੇ ਹੋਏ ਜੀਤ ਰਾਮ ਕਾਰਜ ਸਾਧਕ ਅਫਸਰ ਦੱਸਿਆ ਕਿ ਸਰਵੇ ਟੀਮ ਹਰ ਇੱਕ ਮਕਾਨ /ਦੁਕਾਨ ਨੂੰ ਵੱਖਰਾ -ਵੱਖਰਾ ਨੰਬਰ ਅਲਾਟ ਕੀਤਾ ਜਾਵੇਗਾ। ਇਸ ਸਰਵੇ ਉਪਰੰਤ ਸਾਰੀਆਂ ਪ੍ਰਾਪਰਟੀਆਂ ਤੇ ਨੰਬਰ ਪਲੇਟ ਵੀ ਲਗਾਈਆਂ ਜਾਣਗੀਆਂ। ਇਸ ਤਰ੍ਹਾਂ ਹਰ ਮਕਾਨ /ਦੁਕਾਨ ਨੂੰ ਯੂਨੀਕ ਨੰਬਰ ਲਗਾਇਆ ਜਾਵੇਗਾ। ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਸਹੂਲਤ ਹੋਵੇਗੀ। ਉਨ੍ਹਾਂ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸਰਵੇ ਦੌਰਾਨ ਸਰਵੇ ਟੀਮ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਸ਼੍ਰੀ ਅਭਿਸ਼ੇਕ ਮਹਾਂਜਨ ਅਤੇ ਪਰਮਵੀਰ ਸਿੰਘ ਆਦਿ ਹਾਜ਼ਰ ਸਨ ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News