-->
R27mUISKY8MAeCpFpAtsSpjGWGukfoZYVKEfkHA4
Vbnews 24

ਕਮਲ ਸਰੋਜ ਦੀ ਅਗਵਾਈ ‘ਚ ਸ਼ਿਵ ਸੈਨਾ ਨੇ ਬੀ.ਡੀ.ਪੀ.ਓ. ਰਾਣਾ ਨੂੰ ਦਿੱਤਾ ਮੰਗ ਪੱਤਰ

ਫਗਵਾੜਾ (ਨਰੇਸ਼ ਪਾਸੀ)-ਸ਼ਿਵ ਸੈਨਾ ਬਾਲ ਠਾਕਰੇ ਦਾ ਇਕ ਵਫਦ ਅੱਜ ਪੰਜਾਬ ਪ੍ਰੈਸ ਸਕੱਤਰ ਕਮਲ ਸਰੋਜ ਦੀ ਅਗਵਾਈ ਹੇਠ ਬੀ.ਡੀ.ਪੀ.ਓ. ਰਾਮਪਾਲ ਸਿੰਘ ਰਾਣਾ ਨੂੰ ਮਿਲਿਆ। ਇਸ ਦੌਰਾਨ ਪਿੰਡ ਨੰਗਲ ਕਲੋਨੀ ਵਿਖੇ ਪੁਰਾਣੇ ਬੋਹੜ ਦੇ ਦਰਖ਼ਤ ਕੋਲ ਲੱਗੇ ਗੰਦਗੀ ਦੇ ਢੇਰ ਨੂੰ ਤੁਰੰਤ ਪ੍ਰਭਾਵ ਨਾਲ ਹਟਵਾਉਣ ਦੀ ਮੰਗ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦਿਆਂ ਯੁਵਾ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਸ਼ਮਸ਼ੇਰ ਭਾਰਤੀ ਨੇ ਦੱਸਿਆ ਕਿ ਨੰਗਲ ਕਲੋਨੀ ਵਿਖੇ ਪੋਲਟਰੀ ਫਾਰਮ ਦੇ ਨਜਦੀਕ ਇਕ ਬਹੁਤ ਪੁਰਾਣਾ ਬੋਹੜ ਦਾ ਦਰਖ਼ਤ ਹੈ। ਜਿਸਦੇ ਹੇਠਾਂ ਬੈਠਣ ਲਈ ਗੋਲ ਥੜਾ ਬਣਾਇਆ ਹੋਇਆ ਹੈ। ਜਿੱਥੇ ਪਿੰਡ ਵਾਸੀ ਤੇ ਰਾਹਗੀਰ ਬੋਹੜ ਦੀ ਛਾਂ ਹੇਠਾਂ ਆਰਾਮ ਕਰਦੇ ਹਨ। ਇਸ ਦੇ ਨਾਲ ਹੀ ਇਕ ਸ਼ਨੀ ਦੇਵ ਦੀ ਜਗ੍ਹਾ ਵੀ ਹੈ ਜਿੱਥੇ ਸ਼ਰਧਾਲੂ ਸ਼ਨੀਵਾਰ ਨੂੰ ਪੂਜਾ ਕਰਦੇ ਹਨ ਤੇ ਸਨਾਤਨ ਮਾਨਤਾ ਮੁਤਾਬਕ ਲੋਕ ਬੋਹੜ ਦੇ ਦਰਖਤ ਨੂੰ ਜਲ ਚੜ੍ਹਾਉਂਦੇ ਹਨ ਪਰ ਇਸ ਬੋਹੜ ਦੇ ਨਜਦੀਕ ਕੂੜੇ ਦਾ ਇਕ ਵੱਢਾ ਢੇਰ ਹੈ। ਜਿਸ ਨੂੰ ਹਟਾਉਣ ਲਈ ਕਈ ਵਾਰ ਸਰਪੰਚ ਨੂੰ ਕਿਹਾ ਗਿਆ ਪਰ ਉਸ ਵਲੋਂ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਜਿਸ ਕਰਕੇ ਅੱਜ ਬੀ.ਡੀ.ਪੀ.ਓ. ਫਗਵਾੜਾ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਬੀ.ਡੀ.ਪੀ.ਓ ਰਾਣਾ ਨੇ ਉਚਿਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News