-->
R27mUISKY8MAeCpFpAtsSpjGWGukfoZYVKEfkHA4
Vbnews 24

Big Breaking News ! ਪੁਲਸ ਨੂੰ ਲੁੱਟ ਦੀ ਖ਼ਬਰ ਦੇਣ ਵਾਲਾ ਖੁਦ ਹੀ ਨਿਕਲਿਆ ਲੁਟੇਰਾ

ਲੰਧਰ,(ਵਿੱਕੀ ਸੂਰੀ,ਸਤੀਸ਼ ਕੁਮਾਰ)- ਸ਼ਹਿਰ ’ਚ ਲੁੱਟ-ਖੋਹ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਥਾਣਾ ਭਾਰਗੋ ਕੈੰਪ ਦੀ ਪੁਲਸ ਨੇਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।ਮਿਲੀ ਜਾਣਕਾਰੀ ਅਨੁਸਾਰ ਉਹ ਵਿਅਕਤੀ ਏਅਰਟੈੱਲ  ਕੰਪਨੀ ਚ ਰਿਕਵਰੀ ਦਾ ਕੰਮ ਕਰਦਾ ਹੈ। ਉਸ ਵਿਅਕਤੀ ਵਲੋਂ ਪੁਲਸ ਨੂੰ ਸ਼ਹਿਰ ਦੇ ਘਾਹ ਮੰਡੀ ਚੁੰਗੀ ਨੇੜੇ ਸ਼ਮਸ਼ਾਨ ਘਾਟ ਸਾਹਮਣੇ 3 ਵਿਅਕਤੀਆਂ ਵਲੋਂ ਬੀਤੇ ਦਿਨ ਬੰਦੂਕ ਦੀ ਨੋਕ ਤੇ ਲੁੱਟ ਦਾ ਮਾਮਲਾ ਦੱਸ ਕੇ ਗੁਮਰਾਹ ਕਰਨ ਦੀ ਕੋਸ਼ਿਸ਼  ਕੀਤੀ ਗਈ। ਪੁਲਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਸੀ.ਸੀ.ਟੀਵੀ ਕੈਮਰੇ ਖੰਗਾਲੇ ਗਏ ਅਤੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇਂ ਮੰਨਿਆ ਕੀ ਉਸ ਨੇਂ ਪੁਲਸ ਨੂੰ ਝੂੱਠ ਬੋਲਿਆ ਸੀ। ਉਸ ਨੇ ਉਹ ਪੈਸੇ ਕਿਸੇ ਦਾ ਕਰਜਾ ਦੇਣਾ ਸੀ ਉਸ ਨੂੰ ਦੇ ਦਿੱਤੇ ਹਨ। ਇਸ ਦੌਰਾਨ ਪੁਲਸ ਵਲੋਂ ਦੋਸ਼ੀ ਨੂੰ ਗਿਰਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ  ਹੋਰ ਖੁਲਾਸੇ ਹੋ ਸਕਣ ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News