-->
R27mUISKY8MAeCpFpAtsSpjGWGukfoZYVKEfkHA4
Vbnews 24

ਵੇਸਟ ਕੂਲੈਕਟਰ ਨੂੰ ਕੂੜਾ ਅਲੱਗ-ਅਲੱਗ ਦੇਣ ਤਾਂ ਜੋ ਅਸੀ ਭਿਆਨਕ ਬਿਮਾਰੀਆ ਤੋਂ ਬੱਚ ਸਕੀਏ : ਗੁਰਿੰਦਰ ਸਿੰਘ

ਫਗਵਾੜਾ (ਨਰੇਸ਼ ਪਾਸੀ)- ਸਿਵਲ ਸਰਜਨ ਕਪੂਰਥਲਾ ਡਾ ਗੁਰਿੰਦਰਬੀਰ ਕੋਰ ਦੇ ਹੁਕਮਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਨੰਦਿਤਾ ਖੁਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਦੀ ਸੁੱਚਜੀ ਅਗਵਾਈ ਹੇਠ ਸੀਨੀਅਰ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਅਤੇ ਮਿਉਂਸਿਪਲ ਕਾਰਪੋਰੇਸ਼ਨ ਦੇ ਚੀਫ ਸੈਨਟਰੀ ਇੰਸਪੈਕਟਰ ਗੁਰਿੰਦਰ ਸਿੰਘ ਦੀ ਸੁੱਚਜੀ ਅਗਵਾਈ ਹੇਠ ਸਿਹਤ ਵਿਭਾਗ ਨੇ ਡੈਗੂ ਦੀ ਬਿਮਾਰੀ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਹੈ।ਜਿਸ ਤਹਿਤ ਅਰਬਨ ਇਲਾਕੇ ਅਧੀਨ ਆਉਂਦੇ ਇਲਾਕਿਆ ਭਗਤਪੁਰਾ , ਗੂਰੁ ਨਾਨਕ ਪੁਰਾ , ਟਿੱਬੀ ਵਿਖੇ ਅੱਜ ਫ੍ਰਾਈਡੇ ਡ੍ਰਾਈਡੇ ਪ੍ਰੋਗਰਾਮ ਤਹਿਤ ਡੈਗੂ ਦੀ ਰੋਕਥਾਮ ਲਈ ਆਮ ਲੋਕਾਂ ਨੂੰ ਸਾਵਧਾਨੀਆਂ ਅਪਣਾਉਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਡੇਂਗੂ ਦੀ ਬਿਮਾਰੀ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਣਥੱਕ ਯਤਨਾਂ ਸਦਕਾ ਡੇੰਗੂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਘਰ ਘਰ ਚੈਕਿੰਗ ਦੌਰਾਨ ਜਿਨ੍ਹਾਂ ਘਰਾ ਚ ਡੈਗੂ ਦਾ ਲਾਰਵਾ ਪਾਇਆ ਗਿਆ। ਉਨ੍ਹਾਂ ਘਰਾ ਦੇ ਨਗਰ ਨਿਗਮ ਦੀ ਸੈਨੀਟੇਸਨ ਵਿਭਾਗ ਦੀ ਟੀਮ ਵਲੋਂ 5 ਚਲਾਨ ਲਾਰਵੇ ਦੇ ਅਤੇ 2 ਚਲਾਨ ਗੰਦਗੀ ਦੇ ਕੱਟੇ ਗਏ , ਮੱਛਰ ਦੀ ਪੈਦਾਇਸ਼ ਨੂੰ ਰੋਕਣ ਤੇ ਜੋਰ ਦਿੰਦਿਆਂ ਕੰਵਲਜੀਤ ਸਿੰਘ ਸੰਧੂ ਨੇ ਕਿਹਾ ਕਿ ਅਪਣੇ ਘਰਾ ਦੇ ਆਲੇ-ਦੁਆਲੇ ਪਾਣੀ ਇੱਕਠਾ ਨਾ ਹੋਣ ਦਿੱਤਾ ਜਾਵੇ ਅਤੇ ਖੜ੍ਹੇ ਪਾਣੀ ਵਿੱਚ ਕਾਲਾ ਤੇਲ ਪਾ ਦਿੱਤਾ ਜਾਵੇ ਘਰਾ ਵਿੱਚ ਛੱਤਾ ਤੇ ਪਏ ਟੁੱਟੇ ਫੁੱਟੇ ਬਰਤਨਾ ਨੂੰ ਮੁੱਧਾ ਮਾਰਨ , ਢੱਕਣ ਜਾ ਨਸ਼ਟ ਕਰਨ ਸਬੰਧੀ ਕਿਹਾ ਤਾ ਜੋ ਉਨ੍ਹਾਂ ਵਿੱਚ ਬਰਸਾਤਾਂ ਦਾ ਪਾਣੀ ਜਮ੍ਹਾਂ ਨਾ ਹੋ ਸਕੇ। ਇਸ ਤੋਂ ਇਲਾਵਾ ਲੋਕਾਂ ਨੂੰ ਖਾਲੀ ਪਏ ਟਾਇਰਾਂ ਨੂੰ ਘਰਾਂ ਦੇ ਅੰਦਰ ਰੱਖਣ , ਤਰਪੇਲ ਰਾਹੀ ਢੱਕ ਕੇ ਰੱਖਣ ਜਾ ਇਨ੍ਹਾਂ ਨੂੰ ਨਸ਼ਟ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਡੈਗੁ ਬੁਖਾਰ ਮਾਂਦਾ ਏਡੀਜ ਅਜਿਪਟੀ ਨਾਮੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਜਿਸ ਨੂੰ ਟਾਈਗਰ ਮੱਛਰ ਵੀ ਕਿਹਾ ਜਾਂਦਾ ਹੈ। ਇਕ ਹਫਤੇ ਵਿੱਚ ਇਕ ਅੰਡੇ ਤੋਂ ਪੂਰਾ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਤੇ ਇਹ ਸਾਫ਼ ਖੜ੍ਹੇ ਪਾਣੀ ਵਿੱਚ ਹੀ ਪਣਪਦਾ ਹੈ। ਇਹ ਮੱਛਰ ਜ਼ਿਆਦਾਤਰ ਸਵੇਰੇ ਅਤੇ ਸ਼ਾਮ ਨੂੰ ਕੱਟਦਾ ਹੈ। ਇਸ ਦੇ ਸਰੀਰ ਉੱਤੇ ਟਾਈਗਰ ਵਰਗੀਆਂ ਕਾਲੀਆ ਚਿੱਟੀਆ ਧਾਰੀਆ ਬਣੀਆ ਹੁੰਦੀਆ ਹਨ। ਇਸ ਮੌਕੇ ਚੀਫ ਸੈਨਟਰੀ ਇੰਸਪੈਕਟਰ ਗੁਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਪਣਾ ਆਲਾ ਦੁਆਲਾ ਜ਼ਰੂਰ ਸਾਫ਼ ਸੁਥਰਾ ਰੱਖਣ ਅਤੇ ਕੂੜੇ ਨੂੰ ਅਲੱਗ - 2 ਰੱਖਣ ( ਸੈਗਰੀਗੇਟ ਕਰਨ) ਅਤੇ ਵੇਸਟ ਕੂਲੈਕਟਰ ਨੂੰ ਕੂੜਾ ਅਲੱਗ-2 ਦੇਣ ਤਾ ਜੋ ਅਸੀ ਭਿਆਨਕ ਬਿਮਾਰੀਆ ਤੋਂ ਬੱਚ ਸਕੀਏ ਇਸ ਮੌਕੇ ਗੁਰਮੇਜ ਸਿੰਘ ਹੈਲਥ ਇੰਸਪੈਕਟਰ , ਸੁਖਦੇਵ ਸਿੰਘ ਹੈਲਥ ਇੰਸਪੈਕਟਰ; ਮਲਟੀਪਰਪਜ ਹੈਲਥ ਵਰਕਰ , ਲਖਵਿੰਦਰ ਸਿੰਘ ,ਮਨਜਿੰਦਰ ਕੁਮਾਰ, ਗੁਰਵਿੰਦਰ ਸਿੰਘ , ਵਿਸ਼ਕੰਵਲਪ੍ਰੀਤ ਸਿੰਘ , ਪ੍ਰਦੀਪ ਸਿੰਘ , ਅਮਰੀਕ ਸਿੰਘ , ਗੁਰਿੰਦਰ ਸਿੰਘ , ਵਲੋਂ ਘਰ ਘਰ ਜਾ ਕੇ ਡੈਗੂ ਮਲੇਰੀਏ ਪ੍ਰਤੀ ਹੈਲਥ ਐਜੂਕੇਸ਼ਨ ਦਿੱਤੀ ਇਸ ਮੌਕੇ ਸੈਨਟਰੀ ਇੰਸਪੈਕਟਰ ਜਤਿੰਦਰ ਪਾਲ ਸਿੰਘ ਹੈਪੀ , ਹੇਮਰਾਜ , ਸਤਪਾਲ , ਤਲਵਿੰਦਰ ਆਦਿ ਮੌਜੂਦ ਸਨ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News