-->
R27mUISKY8MAeCpFpAtsSpjGWGukfoZYVKEfkHA4
Vbnews 24

ਭਾਈਚਾਰਾ ਕਮੇਟੀ ਵਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 34 ਵਾਂ ਕੀਰਤਨ ਦਰਬਾਰ

ਫਗਵਾੜਾ(ਨਰੇਸ਼ ਪਾਸੀ , ਡਾ ਰਮਨ)- ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 34 ਵਾਂ ਕੀਰਤਨ ਦਰਬਾਰ ਭਾਈਚਾਰਾ ਕਮੇਟੀ ਭਗਤਪੁਰਾ ਵਲੋਂ ਮਿਤੀ 3 ਜੂਨ ਦਿਨ ਸ਼ੁਕਰਵਾਰ ਮੁੱਹਲਾ ਭਗਤਪੁਰਾ ਗਲੀ ਨੰਬਰ 1 ਭਾਣੋਕੀ ਰੋਡ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਜਿਸ ਦੇ ਸੰਬੰਧ ਵਿੱਚ ਮਿਤੀ 1 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਸਵੇਰੇ 10.00 ਆਰੰਭ ਕੀਤੇ ਜਾਣਗੇ। ਜਿਸ ਦਾ ਭੋਗ ਮਿਤੀ 3 ਜੂਨ ਨੂੰ ਸਵੇਰੇ 9.15 ਵਜੇ ਪਵੇਗਾ। ਇਸ ਉਪਰੰਤ ਚਾਹ ਪਕੋੜੇ ਅਤੇ ਠੰਡੇ - ਮਿੱਠੇ ਜਲ ਦੀ ਛਬੀਲ ਚਲੇਗੀ। ਇਸ ਤੋ ਉਪਰੰਤ ਭਾਣੋਕੀ ਰੋਡ ਸਾਹਮਣੇ ਨੀਲਾ ਮਾਰਕੀਟ ਵਿਖੇ ਸਵੇਰੇ 10.00 ਤੋਂ 12.00 ਵਜੇ ਤੱਕ ਦੀਵਾਨ ਸਜਣਗੇ। ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਭਾਈ ਕੁਲਤਾਰ ਸਿੰਘ ਜੀ ਰਜਵਾਲ (ਜੰਲਧਰ ਵਾਲੇ) ਭਾਈ ਕੁਲਦੀਪ ਸਿੰਘ ਜੀ ਰਸੀਲਾ (ਫਗਵਾੜਾ ਵਾਲੇ ) ਭਾਈ ਹਰਮਿੰਦਰ ਸਿੰਘ ਜੀ ( ਫਗਵਾੜਾ ਵਾਲੇ )ਭਾਈ ਗੁਰਭੇਜ ਸਿੰਘ ਜੀ (ਫਗਵਾੜਾ ਵਾਲੇ ) ਅਪਣੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News