-->
R27mUISKY8MAeCpFpAtsSpjGWGukfoZYVKEfkHA4
Vbnews 24

ਪੁਲਸ ਨੇਂ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ

ਜਲੰਧਰ (ਵਿੱਕੀ ਸੂਰੀ)- ਪੁਲਿਸ ਕਮਿਸ਼ਨਰ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ੇ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਬੀਤੇ ਦਿਨ ਮੁੱਖ ਅਫਸਰ ਨਵਦੀਪ ਸਿੰਘ ਥਾਣਾ ਰਾਮਾ ਮੰਡੀ ਦੀ ਅਗਵਾਈ ਹੇਠ ਏ.ਐਸ.ਆਈ. ਮੁਨੀਸ਼ ਸ਼ਰਮਾ ਚੌਂਕੀ ਇੰਚਾਰਜ ਦਕੋਹਾ ਦੀ ਨਿਗਰਾਨੀ ਹੇਠ ਏ.ਐਸ.ਆਈ. ਦਲਜਿੰਦਰ ਲਾਲ ਨੇ ਆਪਣੀ ਪੁਲਸ ਪਾਰਟੀ ਸਮੇਤ ਇਕ ਵਿਅਕਤੀ ਨੂੰ 4 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ । ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ. ਦਲਜਿੰਦਰ ਲਾਲ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਇਤਲਾਹ ਮਿਲੀ ਸੀ ਕਿ ਇੱਕ ਵਿਅਕਤੀ ਭਾਰੀ ਮਾਤਰਾ ਵਿਚ ਸ਼ਰਾਬ ਸਮੇਤ ਦਕੋਹਾ ਫਾਟਕ ਤੋਂ ਆ ਰਿਹਾ ਹੈ ਅਤੇ ਸੂਚਨਾ ਦੇ ਆਧਾਰ ਤੇ ਜਦੋਂ ਏ.ਐਸ.ਆਈ. ਨੇ ਪੁਲਿਸ ਪਾਰਟੀ ਸਮੇਤ ਦਕੋਹਾ ਫਾਟਕ ਦੇ ਨੇੜੇ ਰੇਡ ਕੀਤੀ ਤਾਂ ਦੋਸ਼ੀ ਪਾਸੋਂ 1 ਪੇਟੀ ਨਾਜਾਇਜ਼ ਸ਼ਰਾਬ ਮਾਰਕਾ ਪੰਜਾਬ ਕੈਸ਼ ਵਿਸਕੀ ਤੇ 3 ਪੇਟੀਆਂ ਮਾਰਕਾ ਪੰਜਾਬ ਖੁਸ਼ਬੂ ਸੌਫ਼ੀ ਸ਼ਰਾਬ ਬਰਾਮਦ ਕੀਤੀ ਗਈ। ਦੋਸ਼ੀ ਦੀ ਪਹਿਚਾਣ ਰਾਮਾ ਰਾਓ ਪੁੱਤਰ ਬਾਬੂ ਰਾਮ ਵਾਸੀ ਮਕਾਨ ਨੰਬਰ 930 ਰਵਿਦਾਸ ਕਲੋਨੀ ਦਕੋਹਾ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

 

 

 
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News