-->
R27mUISKY8MAeCpFpAtsSpjGWGukfoZYVKEfkHA4
Vbnews 24

ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ

ਫਗਵਾੜਾ(ਨਰੇਸ਼ ਪਾਸੀ)- ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ ਟੀਮ ਅਤੇ ਫਗਵਾੜਾ ਟੀਮ ਵੱਲੋਂ ਅੱਜ ਇਕ ਕਾਨਫਰੰਸ ਕੀਤੀ ਗਈ। ਜਿਸ ਵਿਚ ਆਮ ਆਦਮੀ ਪਾਰਟੀ ਮੁੱਖਮੰਤਰੀ ਪੰਜਾਬ ਸ਼ੀ ਭਗਵੰਤ ਸਿੰਘ ਮਾਨ ਜੀ ਨੇ ਜੋਂ ਇਤਿਹਾਸਿਕ ਤੇ ਦਲੇਰਾਨਾ ਫੈਂਸਲਾ ਲਿਆ। ਓਸ ਦੀ ਤਾਰੀਫ ਕਰਦੇ ਹੋਏ, ਫੈਂਸਲੇ ਦਾ ਸਵਾਗਤ ਕੀਤਾ ਅਤੇ ਇਹ ਯਕੀਨ ਦਵਾਇਆ ਕਿ ਆਮ ਆਦਮੀ ਪਾਰਟੀ ਏਸੇ ਤਰ੍ਹਾਂ ਦੀਆਂ ਕਾਰਵਾਈਆਂ ਭ੍ਰਿਸ਼ਟਾਚਾਰੀਆਂ ਵਿਰੁੱਧ ਕਰਦੀ ਰਹੇਗੀ। ਇਸ ਦੋਰਾਨ ਫਗਵਾੜੇ ਵਾਸੀਆਂ ਨੂੰ ਆਸ਼ਵਾਸਨ ਦਿੱਤਾ ਕਿ ਫਗਵਾੜੇ ਨੂੰ ਬਹੁਤ ਜਲਦ ਭ੍ਰਿਸਟਾਚਾਰ ਮੁਕਤ ਫਗਵਾੜਾ ਬਣਾਇਆ ਜਾਵੇਗਾ, ਨਾਲ ਹੀ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਗੱਲ ਕਰਦੇ ਹੋਏ। ਜਿਲ੍ਹਾ ਸਕੱਤਰ ਨਿਰਮਲ ਸਿੰਘ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਨੇ ਸੰਗਠਨ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ। ਜਲਦ ਹੀ ਫਗਵਾੜੇ ਦੀ ਨਵੀਂ ਵਾਰਡ ਬੰਦੀ ਕੀਤੀ ਜਾਵੇਗੀ, ਅਤੇ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਮਾਨਦਾਰ ਅਕਸ ਵਾਲੇ ਨੋਜਵਾਨ ਅੱਗੇ ਆਉਣ ਤਾ ਜੋਂ ਫਗਵਾੜੇ ਦੀ ਕਾਰਪੋਰੇਸ਼ਨ ਨੂੰ ਭਿਰਸ਼ਟਾਚਾਰ ਮੁਕਤ ਅਤੇ ਲੋਕਾਂ ਲਈ ਜਵਾਬ -ਦੇਹ ਬਣਾ ਸਕੀਏ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਸਿਵਲ ਪ੍ਰਸ਼ਾਸਨ ਅਤੇ ਨਗਰ ਨਿਗਮ ਫਗਵਾੜਾ ਦੇ ਪ੍ਰਸ਼ਾਸਨ ਨੂੰ ਕਿਹਾ ਕਿ ਫਗਵਾੜੇ ਵਿਚ ਕਿਸੇ ਵੀ ਆਮ ਸ਼ਹਿਰੀ ਵਾਸੀ ਦਾ ਕੋਈ ਵੀ ਕੰਮ ਰੁਕਣਾ ਨਹੀਂ ਚਾਹੀਦਾ, ਅਤੇ ਓਹਨਾ ਦੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਿਤੇ ਜਾਣ। ਇਸਦੇ ਨਾਲ ਹੀ ਜੋਂ ਨਵਾ ਐਲਾਨ ਪੰਜਾਬ ਸਰਕਾਰ ਵਲੋਂ ਦਿੱਲੀ ਏਅਰਪੋਰਟ ਤੱਕ ਸਰਕਾਰੀ ਬੱਸ ਦੀ ਸ਼ੁਰੂਆਤ ਕੀਤੀ ਗਈ। ਓਸਦੀ ਸ਼ਲਾਘਾ ਕੀਤੀ ਗਈ ਹੁਣ ਪੰਜਾਬ ਸਰਕਾਰ ਦੀਆਂ ਬੱਸਾਂ ਘੱਟ ਖਰਚੇ ਵਿਚ ਦਿੱਲੀ ਏਅਰਪੋਰਟ ਤਕ ਜਾਉਣਗੀਆਂ। ਇਸ ਮੌਕੇ ਪਾਰਟੀ ਜ਼ਿਲਾ ਸਕੱਤਰ ਤੋਂ ਇਲਾਵਾ ਹਰਜਿੰਦਰ ਸਿੰਘ ਵਿਰਕ, ਜ਼ਿਲ੍ਹਾ ਖ਼ਜ਼ਾਨਚੀ ,ਅਸ਼ੋਕ ਭਾਟੀਆ ਪ੍ਰਧਾਨ ਟਰੇਡ ਵਿੰਗ, ਐਡਵੋਕੇਟ ਗੁਰਦੀਪ ਸਿੰਘ, ਸੰਗਰ ਜ਼ਿਲ੍ਹਾ ਜਨਰਲ ਸਕੱਤਰ ਲੀਗਲ ਵਿੰਗਡਾਕਟਰ ਜਤਿੰਦਰ ਪ੍ਰਹਾਰ, ਜ਼ਿਲ੍ਹਾ ਜੁਆਇੰਟ ਸਕੱਤਰ, ਕੇਵਿਨ ਯੂਥ ਪ੍ਰਧਾਨ , ਬਲਜੀਤ ਸਿੰਘ ਯੂਥ ਕੁਆਰਡੀਨੇਟਰ , ਪੁਨੀਤ ਸ਼ਰਮਾ ਅਤੇ ਪੁਪਿੰਦਰ ਸਿੰਘ ਸੀਨੀਅਰ ਆਪ ਆਗੂ ਹਾਜ਼ਰ ਸਨ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News