-->
R27mUISKY8MAeCpFpAtsSpjGWGukfoZYVKEfkHA4
Vbnews 24

ਨਿੰਬੂ ਨੇਂ ਮੁਸੀਬਤ ’ਚ ਪਾਇਆ ਜੇਲ੍ਹ ਅਧਿਕਾਰੀ,ਹੋਇਆ ਸਸਪੈਂਡ,ਜਾਣੋ ਪੂਰਾ ਮਾਮਲਾ

ਕਪੂਰਥਲਾ ( ਗੋੋਰਵ ਮੜੀਆ )- ਸ਼ਹਿਰ ਦੀ ਮਾਡਰਨ ਜੇਲ੍ਹ ਕਪੁਰਥਲਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਨਿੰਬੂਆਂ ਦੇ ਕਰਕੇ ਕਪੂਰਥਲਾ ਜੇਲ੍ਹ ਦੇ ਪੁਲਿਸ ਅਧਿਕਾਰੀ ਨੂੰ ਪੰਜਾਬ ਦੇ ਜੇਲ੍ਹ ਮੰਤਰੀ ਨੇ ਸਸਪੈਂਡ ਕਰ ਦਿੱਤਾ ਹੈ ।ਮਹਿੰਗਾਈ ਦੀ ਮਾਰ ਤੋਂ ਜਿੱਥੇ ਆਮ ਜਨਤਾ ਵੀ ਦੁਖੀ ਹੈ, ਉੱਥੇ ਹੀ ਮਹਿੰਗਾਈ ਨੇ ਕਈ ਵਾਰ ਤਾਂ ਸਰਕਾਰਾਂ ਡੇਗ ਦਿੱਤੀਆਂ ਹਨ ਇਸ ਵਾਰ ਨਿੰਬੂ ਨੇ ਇੱਕ ਵੱਡੇ ਪੁਲਿਸ ਅਧਿਕਾਰੀ ਨੂੰ ਸਸਪੈਂਡ ਕਰਵਾ ਦਿੱਤਾ ਹੈ।ਜਾਣਕਾਰੀ ਅਨੁਸਾਰ ਮਾਡਰਨ ਜੇਲ੍ਹ ਕਪੂਰਥਲਾ ਵਿੱਚ ਕੈਦੀਆਂ ਦੇ ਲਈ ਨਿੰਬੂਆਂ ਦੀ ਖ਼ਰੀਦ ਕੀਤੀ ਗਈ ਸੀ ਜਿਸ ਵਿਚ ਵੱਡੀ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ, ਮਾਡਰਨ ਜੇਲ੍ਹ ਕਪੂਰਥਲਾ ਦੇ ਸੁਪਰਡੈਂਟ ਨੇ ਕੈਦੀਆਂ ਦੇ ਲਈ 50 ਕਿਲੋ ਨਿੰਬੂ ਮੰਗਵਾਏ ਸਨ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਨਿੰਬੂ ਕੈਦੀਆਂ ਨੂੰ ਕਦੇ ਵੀ ਨਸੀਬ ਨਹੀਂ ਹੋਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਇਹ ਨਿੰਬੂ ਮੰਗਵਾਏ ਗਏ ਸਨ ਉਸ ਸਮੇਂ ਉਸ ਦੀ ਕੀਮਤ 200 ਰੁਪਏ ਕਿਲੋ ਸੀ ਪਰ ਕੈਦੀਆਂ ਵੱਲੋਂ ਇਹ ਕਿਹਾ ਗਿਆ ਕਿ ਜ਼ੇਲ੍ਹ ਦੀ ਰਸੋਈ ਵਿੱਚ ਹੁਣ ਤੱਕ ਇਕ ਵੀ ਨਿੰਬੂ ਨਹੀਂ ਆਇਆ ਹੈ ਜਿਸ ਨੂੰ ਲੈ ਕੇ ਇਕ ਟੀਮ ਜਾਂਚ ਲਈ ਪਹੁੰਚੀ ਤਾਂ ਜਾਂਚ ਟੀਮ ਨੂੰ ਕੈਦੀਆਂ ਨੇ ਦੱਸਿਆ ਕਿ ਉਹਨਾਂ ਨੇ ਹੁਣ ਤੱਕ ਨਿੰਬੂ ਦੀ ਵਰਤੋਂ ਨਹੀਂ ਕੀਤੀ ਹੈ ਜਿਸ ਤੋਂ ਬਾਅਦ ਪੰਜਾਬ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਗੁਰਨਾਮ ਲਾਲ ਨੂੰ ਸਸਪੈਂਡ ਕਰਨ ਦੇ ਆਦੇਸ਼ ਦੇ ਦਿੱਤੇ ਹਨ ।



ਮਿਲੀ ਜਾਣਕਾਰੀ ਅਨੁਸਾਰ ਮਾਡਰਨ ਜੇਲ੍ਹ ਕਪੂਰਥਲਾ ਦੇ ਸੁਪਰਡੈਂਟ ਗੁਰਨਾਮ ਲਾਲ ਨੇ 15 ਤੋ 30 ਅਪ੍ਰੈਲ ਦੇ ਵਿੱਚ 50 ਕਿਲੋ ਨਿੰਬੂ ਦੀ ਖ਼ਰੀਦ ਦਿਖਾਈ ਹੈ ਉਸ ਸਮੇਂ ਨਿੰਬੂਆਂ ਦੀ ਕੀਮਤ 200 ਰੁਪਏ ਪ੍ਰਤੀ ਕਿੱਲੋ ਸੀ । ਦੂਜੇ ਪਾਸੇ ਕੈਦੀਆਂ ਨੇ ਦਾਅਵਾ ਕੀਤਾ ਹੈ ਕਿ ਰਸੋਈ ਵਿੱਚ ਨਿੰਬੂ ਦਾ ਕਦੇ ਇਸਤੇਮਾਲ ਕੀਤਾ ਹੀ ਨਹੀਂ ਗਿਆ । ਬੀਤੇ ਦਿਨੀਂ ਕੈਦੀਆਂ ਦੀਆਂ ਕਈ ਸ਼ਿਕਾਇਤਾਂ ਤੋਂ ਬਾਅਦ ਏਡੀਜੀਪੀ (ਜ਼ੇਲ੍ਹ) ਵਰਿੰਦਰ ਕੁਮਾਰ ਨੇ ਜ਼ੇਲ੍ਹ ਦਾ ਨਿਰੀਖਣ ਕਰਨ ਲਈ ਡੀਆਈਜੀ (ਜ਼ੇਲ੍ਹ) ਤੇ ਲੇਖਾ ਅਧਿਕਾਰੀ ਨੂੰ 1 ਮਈ ਨੂੰ ਜ਼ੇਲ੍ਹ ਦਾ ਅਚਨਚੇਤ ਨਿਰੀਖਣ ਕਰਨ ਲਈ ਭੇਜਿਆ ਸੀ। ਜਾਂਚ ਪੈਨਲ ਨੇ ਆਪਣੀ ਰਿਪੋਰਟ ਵਿੱਚ ਪਾਇਆ ਕਿ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਮਾੜੀ ਸੀ। ਜ਼ੇਲ੍ਹ ਵਿਚ ਬਣ ਰਹੀ ਰੋਟੀ ਦਾ ਵਜ਼ਨ 50 ਗ੍ਰਾਮ ਤੋਂ ਘੱਟ ਸੀ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਕਈ ਕੁਇੰਟਲ ਆਟੇ ਦਾ ਵੀ ਗਬਨ ਕੀਤਾ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ੇਲ੍ਹ ਅਧਿਕਾਰੀ ਵੱਲੋਂ ਸਬਜ਼ੀਆਂ ਦੀ ਖਰੀਦ ਵਿਚ ਵੀ ਗੜਬੜੀ ਕੀਤੀ ਗਈ ਹੈ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News