-->
R27mUISKY8MAeCpFpAtsSpjGWGukfoZYVKEfkHA4
Vbnews 24

ਵੱਡੀ ਖਬਰ ! ਪੰਚਾਇਤੀ ਜ਼ਮੀਨਾਂ ’ਤੇ ਕਬਜਿਆਂ ਖਿਲਾਫ ਮੁਹਿੰਮ ਜਾਰੀ, ਜਾਣੋਂ ਹੁਣ ਤੱਕ ਕਿੰਨੇ ਮਰਲੇ ਜ਼ਮੀਨ ਤੋਂ ਕਬਜੇ ਛੁਡਵਾਏ

ਜਲੰਧਰ(ਵਿੱਕੀ ਸੂਰੀ)- ਪੰਜਾਬ ਸਰਕਾਰ ਵੱਲੋ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜੇ ਛੁਡਾਉਣ ਲਈ ਚਲਾਈ ਮੁਹਿੰਮ ਤਹਿਤ ਬੀਤੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਨੇ ਸਬ ਡਵੀਜਨ ਨਕੋਦਰ ਦੇ ਪਿੰਡ ਜਹਾਂਗੀਰ ਦੀ ਪੰਚਾਇਤ ਨੂੰ 11 ਏਕੜ 7 ਕਨਾਲ 5 ਮਰਲੇ ਜ਼ਮੀਨ ਦਾ ਕਬਜਾ ਦਿਵਾਇਆ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਆਦੇਸ਼ਾਂ ’ਤੇ ਨਜਾਇਜ਼ ਕਬਜਿਆਂ ਖਿਲਾਫ ਜਿਲ੍ਹੇ ਵਿੱਚ ਕਾਰਵਾਈ ਲਗਾਤਾਰ ਜਾਰੀ ਹੈ ਜਿਸ ਤਹਿਤ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਿੰਡ ਜਹਾਂਗੀਰ ਵਿਖੇ ਤਿੰਨ ਦਹਾਕੇ ਪੁਰਾਣਾ ਕਬਜਾ ਹਟਾਇਆ ਗਿਆ।
ਐਸ. ਡੀ. ਐਮ ਨਕੋਦਰ ਰਣਦੀਪ ਸਿੰਘ ਹੀਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਬਜਾ ਲਗਪਗ 30 ਸਾਲ ਤੋਂ ਹੋਇਆ ਸੀ ਜਿਸ ਨੂੰ ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਣਦੀ ਕਾਰਵਾਈ ਕਰਕੇ ਛੁਡਵਾਇਆ ਗਿਆ।
ਇਸ ਦੌਰਾਨ ਡਵੀਜ਼ਨ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਜਗਵਿੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਜਲੰਧਰ ਡਵੀਜ਼ਨ ਵਿੱਚ ਹੁਣ ਤੱਕ ਕੁੱਲ 1036 ਏਕੜ 3 ਕਨਾਲ 12 ਮਰਲੇ ਜ਼ਮੀਨ ਤੋਂ ਨਜਾਇਜ਼ ਕਬਜੇ ਛੁਡਵਾਏ ਗਏ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਤੋਂ ਕਬਜੇ ਛੁਡਾਉਣ ਦੀ ਮਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਨਜਾਇਜ਼ ਕਬਜਿਆਂ ਖਿਲਾਫ਼ ਬਣਦੀ ਕਾਰਵਾਈ ਕਰਕੇ ਪੰਚਾਇਤੀ ਜ਼ਮੀਨਾਂ ਛੁਡਵਾਈਆਂ ਜਾਣਗੀਆਂ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਬੁੱਧਵਾਰ ਨੂੰ ਵਿਭਾਗ ਵੱਲੋਂ ਚਲਾਈ ਮੁਹਿੰਮ ਤਹਿਤ ਨਕੋਦਰ ਦੇ ਪਿੰਡ ਜਹਾਂਗੀਰ ਵਿਖੇ 11 ਏਕੜ ਤੋਂ ਵੱਧ ਜ਼ਮੀਨ ਦੇ ਕਬਜਾ ਛੁਡਵਾਉਣ ਦੇ ਨਾਲ-ਨਾਲ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਅਲੋਦੀਪੁਰ ਵਿਖੇ 146 ਏਕੜ 4 ਕਨਾਲ ਅਤੇ 1 ਮਰਲਾ ਜ਼ਮੀਨ ਤੋਂ ਨਜਾਇਜ਼ ਕਬਜਾ ਛੁਡਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵਿਭਾਗ ਵੱਲੋਂ ਜਲੰਧਰ ਦੇ ਨੂਰਮਹਿਲ ਬਲਾਕ ਦੇ ਪਿੰਡ ਮਹੇੜੂ ਅਤੇ ਭੋਗਪੁਰ ਬਲਾਕ ਦੇ ਪਿੰਡ ਬੂਲੇਵਾਲ ਵਿਖੇ ਵੀ ਵੱਡੀ ਪੱਧਰ ਤੇ ਕਬਜੇ ਛੁਡਵਾਏ ਗਏ ਹਨ।
ਇਸ ਮੌਕੇ ਪੰਚਾਇਤ ਅਫ਼ਸਰ ਜਰਨੈਲ ਸਿੰਘ, ਪੰਚਾਇਤ ਸਕੱਤਰ ਤਰਲੋਕ ਸਿੰਘ , ਸਰਪੰਚ ਹਰਦੇਵ ਸਿੰਘ ਔਜਲਾ, ਕਾਨੂੰਨਗੋ ਇਕਬਾਲ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News