-->
R27mUISKY8MAeCpFpAtsSpjGWGukfoZYVKEfkHA4
Vbnews 24

ਖੇਡ ਵਿਭਾਗ ਵਲੋਂ ਸਪੋਰਟਸ ਵਿੰਗ ਵਿਚ ਦਾਖਲੇ ਲਈ ਚੋਣ ਟ੍ਰਾਇਲ,ਜਾਣੋਂ ਕਦੋਂ ਤੋਂ ਸ਼ੁਰੂ

ਕਪੂਰਥਲਾ(ਗੌਰਵ ਮੜੀਆ )-ਖੇਡ ਵਿਭਾਗ ਪੰਜਾਬ ਵਲੋਂ ਸਾਲ 2022-23 ਦੇ ਸ਼ੈਸ਼ਨ ਲਈ ਸਪੋਰਟਸ ਵਿੰਗ ਸਕੂਲ ਵਿਚ ਹੋਣਹਾਰ ਖਿਡਾਰੀਆਂ ਤੇ ਖਿਡਾਰਨਾਂ ਦੇ ਦਾਖਲੇ ਲਈ ਕਪੂਰਥਲਾ ਜਿਲ੍ਹੇ ਵਿਚ ਵੱਖ-ਵੱਖ ਸਥਾਨਾਂ ’ਤੇ ਚੋਣ ਟ੍ਰਾਇਲ 27 ਮਈ ਤੋਂ ਸ਼ੁਰੂ ਹੋ ਰਹੇ ਹਨ।ਸਪੋਰਟਸ ਵਿੰਗ ਵਿਚ ਦਾਖਲੇ ਲਈ ਖਿਡਾਰੀ/ਖਿਡਾਰਨ ਦਾ ਜਨਮ ਅੰਡਰ-14 ਲਈ 1-1-2009, ਅੰਡਰ-17 ਲਈ 1-1-2006, ਅੰਡਰ-19 ਲਈ 1-1-2004 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਫਿਜ਼ੀਕਲੀ ਅਤੇ ਮੈਡੀਕਲੀ ਫਿੱਟ ਹੋਵੇ ਤੇ ਖਿਡਾਰੀ ਵਲੋਂ ਜਿਲ੍ਹਾ ਪੱਧਰ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚੋਂ ਕੋਈ ਇਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਹੋਵੇ।ਚੁਣੇ ਗਏ ਰੈਜੀਡੈਂਸਲ ਖਿਡਾਰੀਆਂ ਨੂੰ 200/-ਰੁਪਏ ਅਤੇ ਡੇ-ਸਕਾਲਰ ਖਿਡਾਰੀਆਂ ਨੂੰ 100/- ਰੁਪਏ ਪ੍ਰਤੀ ਦਿਨ, ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ, ਖੇਡ ਸਮਾਨ ਅਤੇ ਕੋਚਿੰਗ ਮੁੱਹਈਆ ਕਰਵਾਈ ਜਾਵੇਗੀ।ਬਾਕਸਿੰਗ ਦੇ ਚੋਣ ਟ੍ਰਾਇਲ 27 ਤੇ 28 ਮਈ ਨੂੰ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ ਫਗਵਾੜਾ ਵਿਖੇ, ਕੁਸ਼ਤੀ ਦੇ ਟ੍ਰਾਇਲ 27 ਤੇ 28 ਮਈ ਨੂੰ ਰਾਏਪੁਰ ਡੱਬਾ ਕੁਸ਼ਤੀ ਅਖਾੜਾ ਫਗਵਾੜਾ ਵਿਖੇ, ਫੁੱਟਬਾਲ ਦੇ 27 ਤੇ 28 ਮਈ ਨੂੰ ਸਰਕਾਰੀ ਸਕੂਲ ਲੜਕੇ ਫਗਵਾੜਾ, ਕਬੱਡੀ ਤੇ ਬਾਸਕਿਟਬਾਲ ਦੇ ਚੋਣ ਟ੍ਰਾਇਲ 27 ਤੇ 28 ਮਈ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਜਦਕਿ ਅਥਲੈਟਿਕਸ ਦੇ ਟ੍ਰਾਇਲ 31 ਮਈ ਤੋਂ ਪਹਿਲੀ ਜੂਨ ਤੱਕ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਣਗੇ। ਯੋਗ ਖਿਡਾਰੀ ਉਪਰੋਕਤ ਦਰਸਾਈਆਂ ਮਿਤੀਆਂ ਅਨੁਸਾਰ ਸਬੰਧਿਤ ਟਰਾਇਲ ਸਥਾਨ ਉੱਤੇ ਸਵੇਰੇ 8.00 ਵਜੇ ਰਜਿਸਟ੍ਰੇਸ਼ਨ ਲਈ ਰਿਪੋਰਟ ਕਰਨ। ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਉੱਤੇ ਜਾਂ ਇਸ ਤੋਂ ਪਹਿਲਾਂ ਦਫਤਰ ਜਿਲ੍ਹਾ ਖੇਡ ਅਫਸਰ, ਕਪੂਰਥਲਾ ਤੋਂ ਮੁਫਤ ਲਏ ਜਾ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਲਿਆਉਣਾ ਯਕੀਨੀ ਬਣਾਉਣ ਅਤੇ ਉਨਾਂ ਦੀਆਂ ਫੋਟੋ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ ਫੋਟੋਗ੍ਰਾਫ ਦਾਖਲਾ ਫਾਰਮ ਦੇ ਨਾਲ ਲਗਾਉਣ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News