
ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ 4 ਏਕੜ ਜ਼ਮੀਨ ਦਾ ਮਾਲਕ ਚਮਕੌਰ ਸਿੰਘ (ਦੇ ਸਿਰ ਵੱਖ-ਵੱਖ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਦਾ 22 ਲੱਖ ਦਾ ਕਰਜ਼ਾ ਸੀ। ਪਿਛਲੇ ਸਾਲ ਉਸ ਦੀ ਸਾਉਣੀ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਈ ਸੀ ਤੇ ਹੁਣ ਹਾੜ੍ਹੀ ਦੀ ਫ਼ਸਲ ਘੱਟ ਸੀ ਜਦਕਿ ਕਰਜ਼ਾ ਲੈਣ ਵਾਲੇ ਘਰ ਵਿਚ ਗੇੜੇ ਮਾਰ ਰਹੇ ਸਨ। ਚਮਕੌਰ ਤੇ ਉਸ ਦੀ ਪਤਨੀ ਹਰਦੀਪ ਨੇ ਪਰਿਵਾਰ ਖ਼ਤਮ ਕਰਨ ਦੇ ਮਕਸਦ ਨਾਲ ਇਕੱਠਿਆਂ ਜ਼ਹਿਰ ਨਿਗਲ ਲਿਆ ਪਰ ਜਦੋਂ ਉਹ ਬੱਚੇ ਨੂੰ ਜ਼ਹਿਰ ਪਿਆਉਣ ਲੱਗੇ ਤਾਂ ਉਸ ਨੇ ਬਾਹਰ ਭੱਜ ਕੇ ਰੌਲ਼ਾ ਪਾ ਦਿੱਤਾ। ਜਦੋਂ ਲੋਕਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਚਮਕੌਰ ਸਿੰਘ ਤੇ ਉਸ ਦੀ ਪਤਨੀ ਬੇਹੋਸ਼ੀ ਦੀ ਹਾਲਤ ਵਿਚ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਹਰਦੀਪ ਕੌਰ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਓਧਰ ਸਿਰਸਾ ਦੇ ਹਸਪਤਾਲ ਵਿਚ ਚਮਕੌਰ ਸਿੰਘ ਨੇ ਵੀ ਸ਼ੁੱਕਰਵਾਰ ਨੂੰ ਦਮ ਤੋੜ ਦਿੱਤਾ।ਇਸ ਮੌਕੇ ਪਿੰਡ ਵਾਸੀਆਂ ਨੇ ਪਰਿਵਾਰ ਸਿਰ ਚੜਿ੍ਹਆ ਕਰਜ਼ਾ ਮਾਫ਼ ਕਰਨ ਤੇ ਪਰਿਵਾਰ ਨੂੰ ਆਰਥਿਕ ਸਹਾਇਤ ਦੇਣ ਦੀ ਮੰਗ ਕੀਤੀ। ਇਸ ਬਾਰੇ ਪੁਲਸ ਨੇ ਦੱਸਿਆ ਕਿ ਮ੍ਰਿਤਕ ਹਰਦੀਪ ਕੌਰ ਅਤੇ ਉਸ ਦੇ ਪਤੀ ਚਮਕੌਰ ਸਿੰਘ ਦਾ 174 ਦੀ ਕਾਰਵਾਈ ਕਰਦਿਆਂ ਸਸਕਾਰ ਕੀਤਾ ਗਿਆ ਹੈ।