-->
R27mUISKY8MAeCpFpAtsSpjGWGukfoZYVKEfkHA4
Vbnews 24

ਕ੍ਰਾਂਤੀ ਦਲ ਨੇ ਮਾਤਾ ਭਦਰਕਾਰੀ ਜੀ ਦੇ ਮੇਲੇ ਦੇ ਸੰਬੰਧ ’ਚ ਲੰਗਰ ਲਗਾਇਆ

ਕਪੂਰਥਲਾ (ਗੌਰਵ ਮੜੀਆ)-ਜ਼ਿਲਾ ਕਪੂਰਥਲਾ ਦੇ ਪਿੰਡ ਸ਼ੈਖੂਪੁਰ ਵਿੱਚ ਜਗਤਜਨਣੀ ਮਾਤਾ ਭਦਰਕਾਰੀ ਦਾ ਮੰਦਰ ਹੈ। ਜਿਥੇ ਜ਼ਿਲਾ ਕਪੂਰਥਲਾ ਤੋਂ ਇਲਾਵਾ ਦੂਰ ਤੋਂ ਲੋਕਾਂ ਦੀ ਆਸਥਾ ਅਤੇ ਵਿਸ਼ਵਾਸ ਮਾਤਾ ਭਦਰਕਾਰੀ ਜੀ ਦੇ ਨਾਲ ਜੁੜਿਆ ਹੋਇਆ ਹੈ। ਜਿਸ ਕਰਕੇ ਲੋਕ ਅਪਨੀ ਸ਼ਰਧਾ ਅਨੁਸਾਰ ਕਈ ਤਰ੍ਹਾਂ ਦੇ ਲੰਗਰ ਲਗਾਂਦੇ ਹਨ। ਇਸੇ ਤਰ੍ਹਾਂ ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਦਲ ਦੇ ਸਿਟੀ ਪ੍ਰਧਾਨ ਰਾਕੇਸ਼ ਕੁਮਾਰ ਅਤੇ ਸਿਟੀ ਪ੍ਰਧਾਨ ਯੂਥ ਵਿੰਗ ਦੇ ਬੰਟੀ ਨੇ ਮੂਹੱਲਾ ਕਾਇਮ ਪੂਰਾ ਵਿਖੇ ਛੋਲੇ ਪੂੜੀਆਂ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਲੰਗਰ ਦੀ ਸ਼ੂਰੂਆਤ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਇੰਡੀਅਨ, ਕੁੰਵਰ ਇਕਬਾਲ ਸਿੰਘ ਵਪਾਰ ਮੰਡਲ ਦੇ ਜਿਲਾ ਪ੍ਰਧਾਨ,ਵਿਕਾਸ ਮੋਮੀ ਅਤੇ ਚਰਨਜੀਤ ਹੰਸ ਕੋਸਲਰ ਤੋਂ ਇਲਾਵਾ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਉਪ ਪ੍ਰਧਾਨ ਪੰਜਾਬ ਪਿਆਰਾ ਲਾਲ ਅਤੇ ਨੀਰਜ ਕੁਮਾਰ ਉਪ ਸੰਗਠਨ ਮੰਤਰੀ ਪੰਜਾਬ ਉਚੇਚੇ ਤੋਰ ਤੇ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਲੰਗਰ ਛਕਾਉਣ ਦੀ ਸੇਵਾ ਕੀਤੀ।
Related Posts

Related Posts

Post a Comment

Contact us for place your ad here

Sony Chicken Wala Jalandhar

Sony Chicken Wala Jalandhar

Popular News ( 7 Days )

Popular News ( 1 Month )

All Time Popular News